Sunday, March 18, 2012

ਭਗਤ ਸਿੰਘ, ਰਹਿਬਰ ਤੇ ਇਹ ਪੁਸਤਕ


ਭਗਤ ਸਿੰਘ, ਰਹਿਬਰ ਤੇ ਇਹ ਪੁਸਤਕ  

 “ਅੰਗਰੇਜ਼ਾਂ ਦੀਆਂ ਜੜਾਂ ਹਿੱਲ ਚੁੱਕੀਆਂ ਨੇ। ਉਹ ਪੰਦਰਾਂ ਸਾਲ ਵਿਚ ਚਲੇ ਜਾਣਗੇ, ਸਮਝੌਤਾ ਹੋ ਜਾਏਗਾ। ਪਰ ਉਸ ਨਾਲ ਜਨਤਾ ਨੂੰ ਕੋਈ ਲਾਭ ਨਹੀਂ ਹੋਏਗਾ। ਕਾਫੀ ਸਾਲ ਅਫ਼ਰਾ-ਤਫ਼ਰੀ ਵਿਚ ਲੰਘਣਗੇ। ਉਸ ਪਿੱਛੋਂ ਲੋਕਾਂ ਨੂੰ ਮੇਰੀ ਯਾਦ ਆਏਗੀ।”
ਫਾਂਸੀ ਤੋਂ ਕੁਝ ਦਿਨ ਪਹਿਲਾਂ ਕਹੇ ਗਏ ਭਗਤ ਸਿੰਘ ਦੇ ਇਹ ਸ਼ਬਦ ਅੱਜ ਅੱਖਰ-ਬ-ਅੱਖਰ ਸਹੀ ਸਿੱਧ ਹੋ ਰਹੇ ਨੇ। ਹੋਰ ਬਹੁਤ ਸਾਰੀਆਂ ਗੱਲਾਂ ਨੂੰ ਜੇ ਲਾਂਭੇ ਵੀ ਕਰ ਦਿੱਤਾ ਜਾਏ ਤਾਂ ਵੀ ਆਉਣ ਵਾਲੀਆਂ ਪੀੜ੍ਹੀਆਂ ਸਾਹਵੇਂ ਇਹ ਸਵਾਲ ਹਮੇਸ਼ਾ ਹੀ ਅੜਿੰਗ ਰਹਿਣਗੇ ਕਿ ਭਾਰਤ ਦੀ ਆਜ਼ਾਦੀ ਖਾਤਰ ਆਪਣਾ ਸਭ ਕੁਛ ਵਾਰ ਦੇਣ ਵਾਲੇ ਜਾਂਬਾਜ਼ਾਂ ਨੂੰ ਆਜ਼ਾਦ ਭਾਰਤ ਦੇ ਹਾਕਮਾਂ ਨੇ ਅਹਿੰਸਾਵਾਦ ਦੇ ਮੁਕਾਬਲੇ ਪਿਛਾਂਹ ਕਿਉਂ ਸੁੱਟੀ ਰੱਖਿਆ? ਬਹਾਦੁਰੀ ਨੂੰ ਦੂਜੇ ਸਥਾਨ ਤੇ ਕਿਉਂ ਮੰਨਿਆਂ ਗਿਆ? ਸ਼ਹਾਦਤ ਦੇ ਅਰਥ ਕਿਉਂ ਬਦਲ ਦਿੱਤੇ ਗਏ?
ਭਗਤ ਸਿੰਘ ਦੀ ਪਰਿਵਾਰਕ ਸਥਿਤੀ, ਜਨਮ ਤੇ ਕਾਰਜ-ਸ਼ੈਲੀ ਉਪਰ ਇਸ ਤੋਂ ਪਹਿਲਾਂ ਅਨੇਕਾਂ ਪੁਸਤਕਾਂ ਆ ਚੁੱਕੀਆਂ ਹੈਨ। ਪਰ ਹੰਸਰਾਜ ਰਹਿਬਰ ਪਹਿਲੇ ਅਜਿਹੇ ਲੇਖਕ ਨੇ ਜਿਹਨਾਂ ਨੇ 'ਭਗਤ ਸਿੰਘ : ਇਕ ਮਘਦਾ ਇਤਿਹਾਸ' ਵਿਚ ਉਹਨਾਂ ਦੇ ਪਰਿਵਾਰਕ ਸੰਸਕਾਰਾਂ, ਸਮੇਂ ਦੀ ਰਾਜਨੀਤੀ ਵਿਚ ਪ੍ਰਚਲਤ ਵੱਖ-ਵੱਖ ਵਿਚਾਰਧਾਰਾਵਾਂ ਤੇ ਭਗਤ ਸਿੰਘ ਉਪਰ ਉਹਨਾਂ ਦੇ ਪ੍ਰਭਾਵ ਦੀ ਗੱਲ ਕੀਤੀ ਹੈ...ਤੇ ਅਧਿਅਨ, ਚਿੰਤਨ-ਮਨਨ ਤੇ ਉਸ ਤੋਂ ਪੈਦਾ ਹੋਏ ਭਗਤ ਸਿੰਘ ਦੇ ਆਪਣੇ ਦਰਸ਼ਨ ਦੀ ਵਿਆਖਿਆ ਕੀਤੀ ਹੈ। ਇਸ ਪੁਸਤਕ ਰਾਹੀਂ ਸਾਨੂੰ ਪਤਾ ਲੱਗਦਾ ਹੈ ਕਿ ਭਗਤ ਸਿੰਘ ਦਾ ਨਿਸ਼ਾਨਾਂ ਅੰਗਰੇਜ਼ਾਂ ਨੂੰ ਭਾਰਤ ਛੱਡਣ ਲਈ ਮਜ਼ਬੂਰ ਕਰ ਦੇਣਾ ਤੇ ਸਿਰਫ ਸਵਰਾਜ (ਆਪਣਾ ਰਾਜ) ਪ੍ਰਾਪਤ ਕਰ ਲੈਣਾ ਹੀ ਨਹੀਂ ਸੀ—ਉਹ ਭਾਰਤ ਵਿਚ ਵਿਚਾਰਾਂ ਦੀ ਕਰਾਂਤੀ ਲਿਆਉਣ ਦੇ ਇਛੁੱਕ ਸਨ ਤੇ ਬੜੇ ਹੀ ਸੁਚੱਜੇ ਢੰਗ ਨਾਲ ਆਪਣਾ ਕਾਰਜ ਕਰ ਰਹੇ ਸਨ। ਉਹ ਭਾਰਤ ਵਿਚ ਅੰਗਰੇਜ਼ ਸਰਕਾਰ ਦੇ ਨਹੀਂ ਬਲਕਿ ਹਰ ਤਰ੍ਹਾਂ ਦੇ ਸਾਮੰਤਵਾਦ ਤੇ ਦਮਨ ਦੇ ਖ਼ਿਲਾਫ਼ ਸਨ। ਇਧਰ ਕਾਂਗਰਸ ਆਦਿ ਦਲ ਸਵਰਾਜ-ਪ੍ਰਾਪਤੀ ਯਾਨੀ ਸਿਰਫ ਸੱਤਾ-ਹਥਿਆਉਣ ਲਈ ਲੜ ਰਹੇ ਸੀ—ਓਧਰ ਭਗਤ ਸਿੰਘ ਤੇ ਉਹਨਾਂ ਦਾ ਦਲ ਸਮਾਜਵਾਦ ਤੇ ਲੋਕਰਾਜ ਲਿਆਉਣ ਲਈ ਜ਼ਦੋ-ਜ਼ਹਿਦ ਕਰ ਰਹੇ ਸਨ।
ਹੰਸਰਾਜ ਰਹਿਬਰ ਨੇ ਆਪਣੇ ਆਖ਼ਰੀ ਸਾਹਾਂ ਤਕ ਭਗਤ ਸਿੰਘ ਨੂੰ ਇਕ ਵਿਅਕਤੀ, ਇਕ ਕਰਾਂਤੀਕਾਰੀ ਜਾਂ ਇਕ ਸ਼ਹੀਦ ਨਾਲੋਂ ਕਿਤੇ ਉੱਚਾ ਵਿਚਾਰਕ ਮੰਨਿਆਂ ਹੈ—ਅਜਿਹਾ ਵਿਚਾਰਕ ਜਿਸਨੇ ਭਾਰਤ ਦੇ ਰਾਜਨੀਤਕ ਚਿੰਤਨ ਵਿਚ ਗੁਣਣਾਤਮਕ ਪਰੀਵਰਤਨ ਪੇਸ਼ ਕੀਤਾ। ਭਗਤ ਸਿੰਘ ਦੀ ਜੀਵਨੀ ਦੇ ਬਹਾਨੇ ਦਰਅਸਲ ਇਹ ਪੁਸਤਕ ਭਗਤ ਸਿੰਘ ਵਿਚਾਰਧਾਰਾ ਤੇ ਦਰਸ਼ਨ ਦਾ ਵਿਆਖਿਆਤਮਕ ਦਸਤਾਵੇਜ ਹੈ। ਪੀੜੇ ਹੋਏ ਲੋਕਾਂ ਤੋਂ ਅਹਿੰਸਾ ਦਾ ਕੀਰਤਨ ਕਰਵਾਉਣਾ ਤੇ ਅਸਲ ਯੋਧਿਆਂ ਦੇ ਨਾਂਵਾਂ ਤੇ ਕਾਰਜ-ਕੰਮਾਂ ਨੂੰ ਅਗਲੀਆਂ ਪੀੜ੍ਹੀਆਂ ਤੋਂ ਦੂਰ ਰੱਖਣਾ—ਇਹਨਾਂ ਕਾਲੇ-ਅੰਗਰੇਜ਼ਾਂ ਦਾ ਚਿੱਟਾ-ਚਰਿੱਤਰ ਹੈ। ਇਹ ਜਦੋਂ ਤਕ ਰਹੇਗਾ—ਸਾਡੀ ਆਜ਼ਾਦੀ ਸਾਥੋਂ ਕੋਹਾਂ ਦੂਰ ਰਹੇਗੀ। ਭਾਰਤੀ ਰਾਜਨੀਤੀ ਦੇ ਪਲ-ਪਲ ਬਦਲਦੇ ਤੇ ਬਡਰੂਪ ਹੁੰਦੇ ਜਾ ਰਹੇ ਇਸ ਚਰਿੱਤਰ ਨੂੰ ਰੋਕਣ ਲਈ ਭਗਤ ਸਿੰਘ ਵਿਚਾਰਧਾਰ ਨੂੰ ਸਮਝਣਾ-ਸਮਝਾਉਣਾ ਤੇ ਅਪਣਾਉਣਾ ਬੜਾ ਜ਼ਰੂਰੀ ਹੋ ਗਿਆ ਹੈ।
      —ਮ.ਬ.ਜ.
----------------------------------
       ਪੇਸ਼ਕਾਰ : 
      ਭਗਤ ਸਿੰਘ ਵਿਚਾਰ ਮੰਚ
 ਐਸ-16, ਨਵੀਨ ਸ਼ਾਹਦਰਾ, ਦਿੱਲੀ-11002
----------------------------------







ਨੋਟ :- ਇਸ ਪੁਸਤਕ ਨੂੰ ਆਪਣੀ ਲਾਇਬਰੇਰੀ ਲਈ ਪੁਸਤਕ ਰੂਪ ਵਿਚ ਪ੍ਰਾਪਤ ਕਰਨ ਲਈ ਹੇਠ ਦਿੱਤੇ ਪਤੇ ਉੱਪਰ ਸੰਪਰਕ ਕੀਤਾ ਜਾ ਸਕਦਾ ਹੈ—

1. ਸਾਕਸ਼ੀ ਪ੍ਰਕਾਸ਼ਨ, ਐੱਸ-16, ਨਵੀਨ ਸ਼ਾਹਦਰਾ, ਦਿੱਲੀ-110032.  MOB.: ਵਿਜੈ ਗੋਇਲ : 098104-61412 ; 09810403391. 

1. SAKSHI PRAKASHAN, 16-S, Naveen Shahdra. DELHI-110032. Call On. VIJAY GOEL :-  098104-61412 ; 09810403391

---------------------------------------------------------------------

2. ਸ਼ਿਲਾਲੇਖ ਪ੍ਰਕਾਸ਼ਨ, 4/32, ਸੁਭਾਸ਼ ਗਲੀ, ਵਿਸ਼ਵਾਸ ਨਗਰ, ਸ਼ਾਹਦਰਾ, ਦਿੱਲੀ-110032.MOB.: ਸਤੀਸ਼ ਸ਼ਰਮਾ : 099995-53332 ; 098680-49123.


2. SHILALEKH PRAKASHAN, 4/32, Subhash Street, Viswas Nagar, Shahdra, DELHI-110032. MOB. : SATISH SHARMA 099995-53332 ; 098680-49123.

---------------------------------------------------------------------

No comments:

Post a Comment